Home ਪੰਜਾਬ Pathankot ਤੋਂ Ayodhya ਲਈ ਰਵਾਨਾ ਹੋਈ Special Train, ਜਾਣੋ ਪੂਰੀ ਜਾਣਕਾਰੀ | Action Punjab

Pathankot ਤੋਂ Ayodhya ਲਈ ਰਵਾਨਾ ਹੋਈ Special Train, ਜਾਣੋ ਪੂਰੀ ਜਾਣਕਾਰੀ | Action Punjab

0
Pathankot ਤੋਂ Ayodhya ਲਈ ਰਵਾਨਾ ਹੋਈ Special Train, ਜਾਣੋ ਪੂਰੀ ਜਾਣਕਾਰੀ | Action Punjab

[ad_1]

Special Train For Ayodhya: ਅੱਜ ਪਠਾਨਕੋਟ ਤੋਂ ਅਯੁੱਧਿਆ ਲਈ ਵਿਸ਼ੇਸ਼ ਆਸਥਾ ਐਕਸਪ੍ਰੈਸ ਟਰੇਨ ਰਵਾਨਾ ਕੀਤੀ ਗਈ, ਜਿਸ ਵਿੱਚ ਪਠਾਨਕੋਟ ਦੇ ਕਰੀਬ 633 ਸ਼ਰਧਾਲੂ ਅਯੁੱਧਿਆ ਲਈ ਰਵਾਨਾ ਹੋਏ।ਇਸ ਵਿਸ਼ੇਸ਼ ਰੇਲ ਗੱਡੀ ਨੂੰ ਹਰੀ ਝੰਡੀ ਦੇਣ ਲਈ ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਅਤੇ ਪਠਾਨਕੋਟ ਤੋਂ ਵਿਧਾਇਕ ਅਸ਼ਵਨੀ ਸ਼ਰਮਾ ਵਿਸ਼ੇਸ਼ ਤੌਰ ‘ਤੇ ਪਹੁੰਚੇ, ਜਿੱਥੇ ਉਨ੍ਹਾਂ ਨੇ ਹਰੀ ਝੰਡੀ ਦੇ ਕੇ ਟ੍ਰੇਨ ਨੂੰ ਰਵਾਨਾ ਕੀਤਾ।

ਇਸ ਮੌਕੇ ਸ਼ਰਧਾਲੂਆਂ ਦੇ ਸਵਾਗਤ ਲਈ ਰੇਲਵੇ ਵਿਭਾਗ ਵੱਲੋਂ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ।ਇਸ ਮੌਕੇ ਰੇਲਵੇ ਪੁਲਿਸ ਵੱਲੋਂ ਵੀ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ। ਕਰੀਬ 1500 ਰੁਪਏ ਦਾ ਕਿਰਾਇਆ ਅਦਾ ਕਰਕੇ ਸ਼ਰਧਾਲੂ ਅਯੁੱਧਿਆ ਦਰਸ਼ਨਾਂ ਲਈ ਰਵਾਨਾ ਹੋਏ। ਜਿਸ ਵਿੱਚ ਸ. ਉਨ੍ਹਾਂ ਨੂੰ ਭੋਜਨ ਛਕਾਇਆ ਗਿਆ, ਪੀਣ ਵਾਲੇ ਪਾਣੀ ਦਾ ਵੀ ਪ੍ਰਬੰਧ ਕੀਤਾ ਗਿਆ ਹੈ।ਹਰ ਪਾਸੇ ਜੈ ਸ਼੍ਰੀ ਰਾਮ ਦੇ ਜੈਕਾਰੇ ਗੂੰਜ ਰਹੇ ਸਨ।ਭਗਤਾਂ ਵਿੱਚ ਭਾਰੀ ਉਤਸ਼ਾਹ ਸੀ, ਜਿਸ ਕਾਰਨ ਉਨ੍ਹਾਂ ਕੇਂਦਰ ਸਰਕਾਰ ਦਾ ਧੰਨਵਾਦ ਕੀਤਾ।

ਇਸ ਦੌਰਾਨ ਰੇਲਵੇ ਵਿਭਾਗ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਵੀ ਸ਼ਲਾਘਾ ਕੀਤੀ ਗਈ। ਇਸ ਸਬੰਧੀ ਗੱਲਬਾਤ ਕਰਦਿਆਂ ਸ਼ਰਧਾਲੂਆਂ ਅਤੇ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਇਹ ਬਹੁਤ ਵਧੀਆ ਉਪਰਾਲਾ ਹੈ ਜਿਸ ਰਾਹੀਂ ਪੂਰਾ ਦੇਸ਼ ਇਕੱਠੇ ਹੋ ਕੇ ਅਯੁੱਧਿਆ ਦਰਸ਼ਨਾਂ ਲਈ ਜਾਵੇਗਾ। 

[ad_2]

LEAVE A REPLY

Please enter your comment!
Please enter your name here