ਰਾਜਪੁਰਾ ਵਿਚ ਘਰ ਦੇ ਮਾਲਕ ਰਾਕੇਸ਼ ਚਾਵਲਾ ਚੋਰਾਂ ਵੱਲੋਂ ਤੋੜੀ ਅਲਮਾਰੀ ਦਿਖਾਉਂਦੇ ਹੋਏ।

ਪੀੜਤ ਪਰਿਵਾਰ ਬੱਚਿਆਂ ਸਮੇਤ ਗਏ ਸਨ 1 ਦਿਨ ਲਈ ਰਿਸ਼ਤੇਦਾਰੀ ‘ਚ ਦੇਹਰਾਦੂਨ

ਰਾਜਪੁਰਾ, 30 ਸਤੰਬਰ (ਦਇਆ ਸਿੰਘ): ਰਾਜਪੁਰਾ ਟਾਉਣ ਦੇ ਮਹਾਂਵੀਰ ਮੰਦਰ ਦੇ ਨੇੜਲੇ ਇਲਾਕੇ ਦੇ ਇਕ ਘਰ ਵਿਚੋਂ ਚੋਰ ਤਾਲੇ ਤੋੜ ਕੇ ਘਰ ਦੀਆਂ ਅਲਮਾਰੀਆਂ ਵਿਚ ਪਏ ਸੋਨੇ ਦੇ ਗਹਿਣੇ ਅਤੇ ਨਗਦੀ ਚੋਰੀ ਕਰਕੇ ਲੈ ਗਏ। ਇਸ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।

ਇਸ ਸਬੰਧੀ ਘਰ ਦੇ ਮਾਲਕ ਰਾਕੇਸ਼ ਚਾਵਲਾ ਨੇ ਦੱਸਿਆ ਕਿ ਉਹ ਸਬਜੀ ਵੇਚਣ ਦਾ ਕੰਮ ਕਰਦਾ ਹੈ ਤੇ ਉਸਦੀ ਪਤਨੀ ਅਤੇ ਬੱਚੇ ਦੇਹਰਾਦੂਨ (ਉਤਰਾਖੰਡ) ਗਏ ਹੋਏ ਹਨ। ਪਤਨੀ ਦੀ ਮੰਗ ਤੇ ਉਹ ਲੰਘੇ ਦਿਨੀਂ ਦੇਹਰਾਦੂਨ ਪਤਨੀ ਅਤੇ ਬੱਚਿਆਂ ਦੇ ਗਰਮ ਕੱਪੜੇ ਦੇਣ ਲਈ 26 ਸਤੰਬਰ ਦੀ ਰਾਤ ਨੂੰ ਗਿਆ ਸੀ। ਅਗਲੇ ਦਿਨ ਜਦੌਂ ਉਹ ਦੇਹਰਾਦੂਨ ਤੋਂ ਵਾਪਸ ਘਰ ਪਰਤਿਆਂ ਤਾਂ ਹੈਰਾਨ ਰਹਿ ਗਿਆ ਕਿ ਚੋਰ ਉਸਦੇ ਘਰ ਦੇ ਬਾਹਰਲੇ ਦਰਵਾਜੇ ਦੇ ਤਾਲੇ ਤੋੜ ਕੇ ਘਰ ਵਿਚ ਦਾਖ਼ਲ ਹੋ ਗਏ ਅਤੇ ਘਰ ਵਿਚ ਪਈਆਂ 2 ਲੋਹੇ ਅਤੇ 1 ਲਕੜੀ ਦੀ ਪੇਟੀਆਂ ਤੋੜ ਕੇ ਉਸ ਵਿਚ ਪਏ ਸੋਨੇ ਦੇ ਗਹਿਣੇ ਜਿਨ੍ਹਾਂ ਵਿਚ 3 ਸੋਨੇ ਦੇ ਸੇੱਟ, 3 ਔਰਤ ਦੀਆਂ ਅੰਗੂਠੀਆਂ, ਉਸਦੀ ਅਤੇ ਉਸਦੇ ਲੜਕੇ ਦੀ 2 ਚੇਨਾਂ, ਉਸਦੀ ਮੰਗਣੀ ਦੀ ਅੰਗੂਠੀ ਅਤੇ ਪਤਨੀ ਦੇ ਕੁੰਡਲ ਸਮੇਤ 15 ਹਜਾਰ ਦੀ ਨਗਦੀ ਚੋਰੀ ਕਰਕੇ ਲੈ ਗਏ ਸਨ।

ਉਹਨਾਂ ਦੱਸਿਆ ਕਿ ਉਸਦਾ 5 ਲੱਖ ਰੁਪਏ ਦੇ ਕਰੀਬ ਦਾ ਨੁਕਸਾਨ ਹੋ ਗਿਆ ਹੈ। ਇਸ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਤੇ ਪੁਲਿਸ ਨੇ ਮੋਕੇ ਦਾ ਜਾਇਜਾ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here