ਐਸ.ਡੀ.ਐਮ. ਵਲੋਂ ਮਨਪ੍ਰੀਤ ਬਾਦਲ ਨਾਲ 7 ਅਕਤੂਬਰ ਨੂੰ ਮੀਟਿੰਗ ਕਰਾਉਣ ਦਾ ਦਿੱਤਾ ਭਰੋਸਾ

ਪਟਿਆਲਾ, 30 ਸਤੰਬਰ (ਦਇਆ ਸਿੰਘ): ਅੱਜ ਇਥੋ ਦੀ ਅਨਾਜ ਮੰਡੀ ਵਿਖੇ ਦੱਲਿਤ ਭਾਈਚਾਰਾ ਸੰਗਰੂਰ, ਮਾਨਸਾ ਅਤੇ ਬਰਨਾਲਾ ਦੇ ਹਜਾਰਾਂ ਪਰਿਵਾਰਾਂ ਸਮੇਤ ਆਪਣੀਆਂ ਮੰਗਾਂ ਨੂੰ ਲੈ ਕੇ ਕੈਪਟਨ ਦੇ ਸ਼ਾਹੀ ਸ਼ਹਿਰ ਪਟਿਆਲਾ ਵਿਖੇ ਰੈਲੀ ਕੱਡਕੇ ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਮਾਰਚ ਕੱਡਿਆ ਗਿਆ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਮੁਕੇਸ਼ ਮਲੋਦ ਅਤੇ ਪਰਮਜੀਤ ਕੌਰ ਲੌਂਗੋਵਾਲ ਨੇ ਦੱਸਿਆ ਕਿ ਪਿਛਲੇ ਲੰਮੇ ਸਮੇਂ ਤੋਂ ਪਿੰਡਾਂ ਅੰਦਰ ਆਪਣੇ ਹਿੱਸੇ ਦੀ ਪੰਚਾਇਤੀ ਜ਼ਮੀਨ ਲਈ ਲੜ ਰਹੇ ਦਲਿਤਾਂ ਨੂੰ ਪੇਂਡੂ ਧਨਾਡ ਚੌਧਰੀਆਂ ਦੀ ਕੁੱਟਮਾਰ ਅਤੇ ਸਮਾਜਿਕ ਬਾਈਕਾਟ ਵਰਗੀਆਂ ਅਲਾਮਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਆਗੂਆਂ ਨੇ ਕਿਹਾਕਿ ਕੇਂਦਰ ਸਰਕਾਰ ਦਲਿਤਾਂ ਨੂੰ ਕੁਚਲਣ ਦੇ ਰਾਹ ਪਈ ਹੋਈ ਹੈ, ਉਥੇ ਪੰਜਾਬ ਸਰਕਾਰ ਵੱਲੋਂ ਵੀ ਦਲਿਤਾਂ ਦੀਆਂ ਮੰਗਾਂ ਨੂੰ ਅਣਦੇਖਿਆ ਕੀਤਾ ਜਾ ਰਿਹਾ ਹੈ। ਅੱਜ ਪੰਚਾਇਤੀ ਜ਼ਮੀਨਾਂ ਵਿੱਚੋਂ ਤੀਸਰਾ ਹਿੱਸਾ ਤੇਤੀ ਸਾਲਾਂ ਪਟੇ ਤੇ ਲੈਣ, ਨਜ਼ੂਲ ਸੁਸਾਇਟੀ ਦੀਆਂ ਜ਼ਮੀਨਾਂ ਦੇ ਮਾਲਕੀ ਹੱਕ ਲੈਣ, ਸੀਲਿੰਗ ਐਕਟ 10 ਏਕੜ ਕਰਕੇ ਉਪਰਲੀ ਜ਼ਮੀਨ ਬੇਜ਼ਮੀਨੇ ਲੋਕਾਂ ਵਿੱਚ ਵੰਡਾਉਣ, ਲੋੜਵੰਦ ਪਰਿਵਾਰਾਂ ਨੂੰ 10-10 ਮਰਲੇ ਪਲਾਟ ਦੇਣ, ਜਲੂਰ ਅਤੇ ਤੋਲੇਵਾਲ ਵਿੱਚ ਦਲਿਤਾਂ ਉੱਪਰ ਹਮਲਾ ਕਰਨ ਵਾਲੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਵਾਉਣ, ਮਨਰੇਗਾ ਤਹਿਤ ਪੂਰਾ ਸਾਲ ਕੰਮ ਦਾ ਪ੍ਰਬੰਧ ਕਰਨ ਅਤੇ ਕੀਤੇ ਕੰਮ ਦੇ ਪੈਸੇ ਤੁਰੰਤ ਲੈਣ, ਸੰਘਰਸ਼ ਦੌਰਾਨ ਆਗੂਆਂ ਉੱਪਰ ਦਰਜ ਸਾਰੇ ਝੂਠੇ ਪਰਚੇ ਰੱਦ ਕਰਨ, ਬਾਲਦ ਕਲਾਂ ਘਰਾਚੋਂ ਅਤੇ ਨਦਾਮਪੁਰ ਵਿੱਚ ਪੰਚਾਇਤੀ ਜ਼ਮੀਨ ਇੰਡਸਟੀਰੀਅਲ ਪਾਰਕ ਨੂੰ ਦੇਣ ਦੇ ਵਿਰੋਧ ਆਦਿ ਮੰਗਾਂ ਨੂੰ ਲੈ ਕੇ ਰੈਲੀ ਕੀਤੀ ਗਈ ਹੈ।

ਇਸ ਮੌਕੇ ਉਪਰੋਕਤ ਤੋਂ ਬਿਨਾਂ ਰੈਲੀ ਨੂੰ ਮਨਪ੍ਰੀਤ ਭੱਟੀਵਾਲ ਗੁਰਦੀਪ ਸਿੰਘ ਧੰਦੀਵਾਲ ਜਗਤਾਰ ਸਿੰਘ ਤੋਲੇਵਾਲ ਧਰਮਪਾਲ ਨੂਰ ਖੇੜੀਆਂ ਬਲਵੰਤ ਬਿਨਾਹੇੜੀ ਹਰਨੇਕ ਸਿੰਘ ਰਾਏਪੁਰ ਮੰਡਲਾਂ ਪਾਕਿ ਨੇ ਸੰਬੋਧਨ ਕੀਤਾ। ਅਨਾਜ ਮੰਡੀ ਵਿੱਚ ਇਕੱਠੇ ਹੋਏ ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਨੇ ਮੁੱਖ ਮੰਤਰੀ ਰਿਹਾਇਸ਼ ਵੱਲ ਰੋਸ ਮੁਜ਼ਾਹਰਾ ਸ਼ੁਰੂ ਕੀਤਾ ਜਿਸ ਨੂੰ ਇੱਕੀ ਨੰਬਰ ਫਾਟਕਾਂ ਕੋਲ ਰੋਕ ਲਿਆ ਗਿਆ। ਜਿਸ ਤੋਂ ਬਾਅਦ ਐਸ.ਡੀ.ਐੱਮ. ਪਟਿਆਲਾ ਨਾਲ ਲਗਭਗ ਡੇਢ ਘੰਟਾ ਮੀਟਿੰਗ ਚੱਲਣ ਤੋਂ ਬਾਅਦ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨਾਲ 7 ਅਕਤੂਬਰ ਨੂੰ ਉਨ੍ਹਾਂ ਦੀ ਰਿਹਾਇਸ਼ ਚੰਡੀਗੜ੍ਹ ਵਿਖੇ 12 ਵਜੇ ਦਾ ਸਮਾਂ ਦਿੱਤਾ ਗਿਆ।

LEAVE A REPLY

Please enter your comment!
Please enter your name here