ਗੁਰਬਖਸ਼ ਕਲੋਨੀ ਵਿਖੇ 2 ਨੋਜਾਵਨਾਂ ਦੀ ਕੁਟਮਾਰ ਕਰਦੇ ਦੀ ਸੀਸੀਟੀਵੀ 'ਚ ਕੱਡੀ ਫੋਟੋ।

ਭਾਈ ਹਰਪ੍ਰੀਤ ਸਿੰਘ ਮੱਖੁ ‘ਤੇ ਭਾਈ ਜਸਵਿੰਦਰ ਸਿੰਘ ਨੇ ਐਸ ਪੀ ਪਟਿਆਲਾ ਤੋਂ ਕਾਰਵਾਈ ਦੀ ਕੀਤੀ ਮੰਗ

ਪਟਿਆਲਾ, 3੦ ਸਤੰਬਰ (ਦਇਆ ਸਿੰਘ): ਬੀਤੇ ਦਿਨੀ ਸਥਾਨਕ ਗੁਰਬਖਸ਼ ਕਲੌਨੀ ਪਟਿਆਲਾ ਵਿੱਖੇ ਕੁੱਝ ਲੋਕਾਂ ਵੱਲੋਂ 2 ਅੰਮ੍ਰਿਤਧਾਰੀ ਸਿੱਖ ਨੋਜਵਾਨਾ ਦੀ ਬੂਰੇ ਤਰੀਕੇ ਨਾਲ ਕੁੱਟਮਾਰ ਕੀਤੀ ਗਈ ਸੀ, ਪਰ ਇਸ ਸਬੰਧ ਵਿੱਚ ਇੱਕ ਵੀਡੀਓ ਵਾਈਰਲ ਹੋਣ ਤੋਂ ਬਾਅਦ ਇਹ ਮਾਮਲਾ ਹੋਰ ਵੀ ਗਰਮਾ ਗਿਆ ਹੈ, ਇਸ ਮਾਮਲੇ ਸਬੰਧੀ ਪਤਾ ਚਲਣ ਤੇ ਯੂਨਾਈਟਿੱਡ ਸਿੱਖ ਪਾਰਟੀ ਦੇ ਆਗੂ ਭਾਈ ਜਸਵਿੰਦਰ ਸਿੰਘ ਰਾਜਪੁਰਾ ਨੇ ਪੀੜਤ ਪਰਿਵਾਰਾਂ ਦੇ ਦੁਖੜੇ ਸਣਕੇ ਐਸ.ਪੀ. ਸਿਟੀ ਨਾਲ ਮੁਲਾਕਾਤ ਕਰਕੇ ਕਾਰਵਾਈ ਦੀ ਮੰਗ ਕੀਤੀ ਗਈ।

ਇਸ ਸਬੰਧੀ ਭਾਈ ਜਸਵਿੰਦਰ ਸਿੰਘ ਰਾਜਪੁਰਾ ਨੇ ਦੱਸਿਆ ਕਿ ਅੰਮ੍ਰਿਤਧਾਰੀ ਸਿੱਖ ਨੋਜਵਾਨਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ, ਜਿਸ ਕਰਕੇ ਸ਼ਰੇਆਮ ਵੀਡੀਓ ‘ਚ ਸਿੱਖ ਨੋਜਵਾਨਾਂ ਦੀ ਜਿਥੇ ਕੁੱਟਮਾਰ ਕੀਤੀ ਜਾ ਰਹੀ ਹੈ। ਉੱਥੇ ਉਹਨਾਂ ਦੇ ਕੇਸ ਵੀ ਪੁੱਟੇ ਜਾ ਰਹੇ ਹਨ ਅਤੇ ਉਹਨਾਂ ਨੌਜਵਾਨਾਂ ਨੂੰ ਕੇਸਾਂ ਤੋਂ ਫੱੜਕੇ ਬੂਰੀ ਤਰਾਂ ਘਸੀਟਿਆ ਵੀ ਜਾ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਪੰਥ ਪ੍ਰਸਿੱਧ ਕਥਾਵਾਚਕ ਭਾਈ ਹਰਪ੍ਰੀਤ ਸਿੰਘ ਮੱਖੂ ਜੀ ਦੇ ਸਹਿਯੋਗ ਨਾਲ ਪੀੜਤ ਨੋਜਵਾਨਾਂ ਨੂੰ ਲੈ ਕੇ ਐਸ.ਪੀ. ਪਟਿਆਲਾ ਵਰੂਨ ਸ਼ਰਮਾ ਨਾਲ ਮੁਲਾਕਾਤ ਕੀਤੀ ਗਈ ਅਤੇ ਉਹਨਾਂ ਤੋ ਮੰਗ ਕੀਤੀ ਗਈ ਕਿ ਜਿਹੜੇ ਬੰਦਿਆਂ ਨੇ ਸਿੱਖ ਨੋਜਵਾਨਾਂ ਦੀ ਕੁੱਟਮਾਰ ਕੀਤੀ ਹੈ ਅਤੇ ਕੇਸਾਂ ਦੀ ਬੇਅਦਬੀ ਕੀਤੀ ਹੈ, ਉਹਨ੍ਹਾਂ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕਰਕੇ ਜੇਲ੍ਹ ਭੇਜਿਆ ਜਾਵੇ, ਤਾਂ ਕਿ ਸਿੱਖ ਸੰਗਤ ਦੀਆਂ ਜੋ ਧਾਰਮਿਕ ਭਾਵਨਾਵਾਂ ਆਹਤ ਹੋਈਆਂ ਨੇ ਉਹ ਸ਼ਾਤ ਹੋ ਸਕਣ। ਇਸ ਮੌਕੇ ਤੇ ਪੀੜਤ ਨੌਜਵਾਨ ਭਾਈ ਅਮਨਦੀਪ ਸਿੰਘ ਅਤੇ ਭਾਈ ਗਗਨਦੀਪ ਸਿੰਘ ਹਾਜ਼ਰ ਸਨ।

LEAVE A REPLY

Please enter your comment!
Please enter your name here