-ਸੈਂਕੜੇ ਏਕੜ ਝੋਨੇ ਦੀ ਪੱਕੀ ਫਸਲ ਧਰਤੀ ਤੇ ਵਿਛੀ, ਕਿਸਾਨਾਂ ਦੇ ਸੁਪਨਿਆਂ ਤੇ ਫਿਰਿਆ ‘ਪਾਣੀ’

ਗਿਰਦਾਵਰੀ ਕਰਵਾ ਕੇ ਮੁਆਵਜ਼ੇ ਦੀ ਕੀਤੀ ਮੰਗ : ਸ਼੍ਰੋਮਣੀ ਅਕਾਲੀ ਦਲ ਕਿਸਾਨ ਵਿੰਗ ਜਿਲ੍ਹਾ ਪਟਿਆਲਾ ਪ੍ਰਧਾਨ ਜੱਥੇ ਸੁਰਜੀਤ ਸਿੰਘ ਗੜੀ, ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਬਲਵੰਤ ਸਿੰਘ ਨਡਿਆਲੀ, ਕਿਸਾਨ ਵਿੰਗ ਦੇ ਜਿਲ੍ਹਾ ਸੀਨੀਅਰ ਮੀਤ ਪ੍ਰਧਾਨ ਜਸਪਾਲ ਸਿੰਘ ਨੰਦਗੜ੍ਹ, ਸੁਰਿੰਦਰ ਸਿੰਘ ਘੁਮਾਣਾ, ਡਾਕਟਰ ਭੁਪਿੰਦਰ ਸਿੰਘ ਮਨੋਲੀ ਸੂਰਤ, ਸਾਬਕਾ ਸਰਪੰਚ ਅਵਤਾਰ ਸਿੰਘ ਸ਼ੰਭੂ ਕਲਾਂ, ਭਾਜਪਾ ਆਗੂ ਰਿੰਕੂ ਸਲੇਮਪੁਰ, ਪਿਰਥੀ ਚੰਦ ਮੰਡਲ ਪ੍ਰਧਾਨ ਨੇ ਸੂਬਾ ਸਰਕਾਰ ਤੋਂ ਇਲਾਕੇ ਚ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਯੋਗ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ ।ਉਨ੍ਹਾਂ ਕਿਹਾ ਕਿ  ਆਰਥਿਕ ਮੰਦਹਾਲੀ ਚ ਕੀ ਦੇ ਕਿਸਾਨਾਂ ਲਈ ਬੇਮੌਸਮੀ ਬਰਸਾਤ ਹਾਨੀਕਾਰਕ ਸਿੱਧ ਹੋਵੇਗੀ ਕਿਉਂਕਿ ਇਸ ਨਾਲ ਜਿੱਥੇ ਫ਼ਸਲਾਂ ਦਾ ਝਾੜ ਘਟੇਗਾ। ਜਿਸ ਨਾਲ ਕਿਸਾਨਾਂ ਦੇ ਕਰਜੇ ਦੀ ਪੰਡ ਹੋਰ ਵੀ ਭਾਰੀ ਹੋ ਜਾਵੇਗੀ ਜੋ ਕਿ ਕਿਸਾਨਾਂ ਚ ਆਰਥਿਕ ਮੰਦਹਾਲੀ ਕਾਰਨ ਖੁਦਕੁਸ਼ੀ ਕਰਨ ਦਾ ਰੁਝਾਨ ਵਧੇਗਾ ਦੱਸਣਯੋਗ ਹੈ ਕਿ ਬੇਮੌਸਮੀ ਬਰਸਾਤ ਕਾਰਨ ਇਲਾਕੇ ਵਿੱਚ ਜੋ ਕੇ ਬਨੂੜ ਸਬਜ਼ੀ ਦੇ ਹੱਬ ਵਜੋਂ ਜਾਣਿਆ ਜਾਂਦਾ ਹੈ ਇੱਥੇ ਆਲੂ, ਮਟਰ ਤੇ ਹੋਰ ਦੂਜੀਆਂ ਹਰੀਆਂ ਸਬਜ਼ੀਆਂ ਦੀ ਬਿਜਾਈ ਪਛੜਨ ਦੇ ਆਸਾਰ  ਬਣ ਗਏ ਹਨ ।    

ਰਾਜਪੁਰਾ, 30 ਸਤੰਬਰ (ਦਇਆ ਸਿੰਘ): ਬੀਤੇ ਦੋ ਦਿਨਾਂ ਚ ਇਲਾਕੇ ਚ ਹੋਈ ਬੇਮੌਸਮੀ ਤੇ ਭਾਰੀ ਮੀਂਹ ਨੇ ਕਿਸਾਨਾਂ ਦੇ ਦਿਲਾਂ ਚ ਸਜਾਏ ਸੁਪਨਿਆਂ ਤੇ ਪਾਣੀ ਫੇਰ ਕੇ ਰੱਖ ਦਿੱਤਾ ਹੈ। ਇਸ ਬਰਸਾਤ ਕਾਰਨ ਜਿੱਥੇ ਇਲਾਕੇ ‘ਚ ਝੋਨੇ ਦੀ ਪੱਕੀ ਫ਼ਸਲ ਨੂੰ ਧਰਤੀ ਤੇ ਵਿਛਾ ਦੇਣ ਤੋਂ ਇਲਾਵਾ ਪਾਣੀ ਭਰ ਗਿਆ ਹੈ। ਜਿਸ ਕਾਰਨ ਝੋਨੇ ਦੀ ਫਸਲ ਦਾ ਭਾਰੀ ਨੁਕਸਾਨ ਹੋ ਗਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਇਲਾਕੇ ਦੇ ਕਿਸਾਨ ਕੁਲਵੰਤ ਸਿੰਘ ਨਡਿਆਲੀ, ਹੈਪੀ ਕਨੋੜ, ਕੇਸਰ ਸਿੰਘ ਕਨੌੜ, ਰਿੰਕੂ ਸ਼ੰਭੂ ਕਲਾਂ, ਗੁਰਵਿੰਦਰ ਬਸੀ ਈਸੇ ਖਾਂ, ਪਾਲਾ ਸਿੰਘ ਸਰਪੰਚ ਬਾਸਮਾਂ ਕਲੋਨੀ, ਨੰਬਰਦਾਰ ਕੁਲਦੀਪ ਸਿੰਘ, ਨੰਬਰਦਾਰ ਹਰਪਾਲ ਸਿੰਘ ਸ਼ੰਭੂ ਕਲਾਂ, ਬਲਦੇਵ ਸਿੰਘ ਕਨੌੜ  ਤੋਂ ਇਲਾਵਾ ਹੋਰ ਬਹੁਤ ਸਾਰੇ ਕਿਸਾਨਾਂ ਨੇ ਭਰੇ ਮਨ ਨਾਲ ਦੱਸਿਆ ਕਿ ਉਨ੍ਹਾਂ ਦੀ ਪੁੱਤਾਂ ਵਾਂਗੂ ਪਾਲੀ ਹੋਈ ਫ਼ਸਲ ਕੁਦਰਤੀ ਕਰੋਪੀ ਕਰਕੇ ਖ਼ਰਾਬ ਹੋ ਗਈ ਹੈ ਉਸ ਨਾਲ ਕਿਸਾਨੀ ਜੋ ਪਹਿਲਾਂ ਹੀ ਘਾਟੇ ਦਾ ਧੰਦਾ ਬਣ ਚੁੱਕੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਆੜ੍ਹਤੀਆਂ ਅਤੇ ਬੈਂਕਾਂ ਤੋਂ ਕਰਜ਼ ਲੈ ਕੇ ਝੋਨੇ ਦੀ ਫ਼ਸਲ ਬੀਜੀ ਸੀ ਪ੍ਰੰਤੂ ਹੁਣ ਜਦੋਂ ਪੱਕ ਕੇ ਤਿਆਰ ਹੋਈ ਤਾਂ ਬੇਮੌਸਮੀ ਮੀਂਹ ਕਾਰਨ ਫ਼ਸਲ ਜ਼ਮੀਨ ਤੇ ਡਿੱਗ ਗਈ ਹੈ, ਜਿਸ ਕਾਰਨ ਫਸਲ ਦੇ ਝਾੜ ਘਟੇਗਾ ਜੋ ਕਿ ਕਿਸਾਨਾਂ ਨੂੰ ਆਰਥਿਕ ਮੰਦਹਾਲੀ ਵੱਲ ਧੱਕੇਗਾ। ਇਸ ਤੋਂ ਇਲਾਵਾ ਇਲਾਕੇ ਚ ਸਬਜ਼ੀ ਦੀ ਕਾਸ਼ਤ ਕਰਨ ਵਾਲੇ ਕਿਸਾਨ ਬਿੱਲਾ ਜੋਤ ਫਾਰਮ, ਸਰਵਣ ਸਿੰਘ ਮਹਿਤਾਬਗੜ੍ਹ, ਸਤਵਿੰਦਰ ਸਿੰਘ ਜੰਗਪੁਰਾ, ਭੁਪਿੰਦਰ ਸਿੰਘ ਨਡਿਆਲੀ, ਮਾਸਟਰ ਅਮਰ ਦੇਵ ਸਿੰਘ ਪਿੰਡ ਬੁਟਾ ਸਿੰਘ ਵਾਲਾ ਨੇ ਕਿਹਾ ਕਿ ਇਸ ਬੇਮੌਸਮੀ ਬਰਸਾਤ ਕਾਰਨ ਉਨ੍ਹਾਂ ਦੀ ਗੋਭੀ ਤੇ ਮਿਰਚਾਂ ਦੀ ਫਸਲ ਵੀ ਨੁਕਸਾਨੀ ਗਈ ਹੈ।

LEAVE A REPLY

Please enter your comment!
Please enter your name here