ਰਾਜਪੁਰਾ ਵਿਖੇ ਨਵ ਨਿਯੁਕੱਤ ਆਹੁਦੇਦਾਰਾਂ ਨੂੰ ਪੱਤਰ ਦਿੰਦੇ ਹੋਏ ਜਥੇ ਸੁਰਜੀਤ ਸਿੰਘ ਗੜ੍ਹੀ, ਬਲਵਿੰਦਰ ਸਿੰਘ ਨੇਪਰਾਂ ਅਤੇ ਹੋਰ। ਤਸਵੀਰ ਕੁਸ਼ਮਾਂਡ ਸਿੰਘ ਬਲੱਗਣ

-ਜਥੇ: ਗੜ੍ਹੀ ਨੇ ਪੰਜਾਬ ਸਰਕਾਰ ਵਲੋਂ ਕਿਸਾਨਾਂ ਪ੍ਰਤੀ ਕੀਤੀ ਜਾ ਰਹੀ ਬੇਰੁੱਖੀ ਤੇ ਜਤਾਈ ਨਿੰਦਾਂ

ਰਾਜਪੁਰਾ, 30 ਸਤੰਬਰ (ਦਇਆ ਸਿੰਘ): ਇਥੋ ਦੇ ਸ਼੍ਰੋਮਣੀ ਅਕਾਲੀ ਦੱਲ ਕਿਸਾਨ ਵਿੰਗ ਦੀ ਅਹਿਮ ਮੀਟਿੰਗ ਸਰਕਲ ਪ੍ਰਧਾਨ ਜਤਿੰਦਰ ਸਿੰਘ ਰਾਈਮਾਜਰਾ ਦੀ ਅਗਵਾਈ ਹੇਠ ਕੀਤੀ ਗਈ।ਜਿਸ ਵਿਚ ਵਿਸ਼ੇਸ ਤੋਰ ਤੇ ਸ਼੍ਰੌਮਣੀ ਅਕਾਲੀ ਦਲ ਕਿਸਾਨ ਵਿੰਗ ਪਟਿਆਲਾ ਦੇ ਪ੍ਰਧਾਨ ਅਤੇ ਸ਼੍ਰੋਮਣੀ ਗੁਰਦੁਆਰਾ ਕਮੇਟੀ ਮੈਂਬਰ ਜਥੇਦਾਰ ਸੁਰਜੀਤ ਸਿੰਘ ਗੜ੍ਹੀ ਪਹੁੰਚੇ।

ਮੀਟਿੰਗ ਉਪਰੰਤ ਗਲਬਾਤ ਕਰਦਿਆਂ ਜਥੇਦਾਰ ਗੜ੍ਹੀ ਨੇ ਕਿਹਾਕਿ ਕੈਪਟਨ ਸਰਕਾਰ ਦੀ ਕਿਸਾਨਾਂ ਪ੍ਰਤੀ ਬੇਰੁਖੀ ਦੀ ਸਖਤ ਸਬਦਾਂ ਵਿਚ ਨਿੰਦਾਂ ਕਰਦੇ ਹਾਂ ਅਤੇ ਸਰਕਾਰ ਤੋਂ ਮੰਗ ਕੀਤੀ ਜਾਂਦੀ ਹੈ ਕਿ ਕਿਸਾਨਾਂ ਦੀ ਪਰਾਲੀ ਨੂੰ ਅੱਗ ਨਾਂਅ ਲਾਉਣ ਸਬੰਧੀ ਕਿਸਾਨਾਂ ਨੂੰ ਸੁਸਾਈਟੀਆ ਮਸ਼ੀਨਰੀ ਮੁਹੱਈਆ ਕਰਵਾਈ ਜਾਵੇ ਤਾਂ ਜੋ ਕਿਸਾਨ ਉਸ ਦਾ ਲਾਭ ਚੁੱਕ ਸਕਣ। ਜਥੇਦਾਰ ਗੜ੍ਹੀ ਨੇ ਕਿਹਾਕਿ ਅੱਜ ਪਾਰਟੀ ਦੇ ਮੇਹਨਤੀ ਵਰਕਰਾਂ ਨੂੰ ਨਵੇਂ ਅਹੁਦੇ ਵੀ ਦਿੱਤੇ ਗਏ ਹਨ। ਜਿਸ ਵਿਚ ਰਗਵਿੰਦਰ ਸਿੰਘ ਸਾਬਕਾ ਸਰਪੰਚ ਧੂੰਮਾਂ ਅਤੇ ਦਲਵਿੰਦਰ ਸਿੰਘ ਕੋਟਲਾ ਨੂੰ ਸੀਨੀਅਰ ਮੀਤ ਪ੍ਰਧਾਨ ਚੁਣਿਆ ਗਿਆ ਹੈ ਅਤੇ ਸਿਮਰਨਜੀਤ ਸਿੰਘ ਨਲਾਸ, ਕਰਨੈਲ ਸਿੰਘ ਖਰੋਲਾ, ਗੁਰਚਰਨ ਸਿੰਘ ਰਾਈਮਾਜਰਾ ਨੂੰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।ਇਸੇ ਲੜੀ ਤਹਿਤ ਜਿਲ੍ਹੇ ਦੇ ਜਰਨਲ ਸਕੱਤਰਾਂ ਵਿਚ ਜਗਪਾਲ ਸਿੰਘ ਖਰੋਲਾ, ਰਾਜਕੁਮਾਰ ਨਲਾਸ, ਪ੍ਰਿੰਸ ਮੈਨਰੋ ਅਤੇ ਰਣਜੀਤ ਸਿੰਘ ਰਾਈਮਾਜਰਾ ਨੂੰ ਨਿਯੁੱਕਤੀ ਪੱਤਰ ਦੇ ਕੇ ਅਹੁੱਦੇ ਦਿੱਤੇ ਗਏ ਹਨ।ਹੋਰਨਾਂ ਤੋਂ ਇਲਾਵਾ ਬਲਵਿੰਦਰ ਸਿੰਘ ਨੇਪਰਾਂ, ਸਰਪੰਚ ਸਤਵਿੰਦਰ ਸਿੰਘ, ਅਸ਼ੋਕ ਕੁਮਾਰ ਖੇੜਾ ਗੱਜੂ, ਜਗਜੀਤ ਸਿੰਘ ਬੰਟੀ ਸਮੇਤ ਹੋਰ ਹਾਜਰ ਸਨ।

LEAVE A REPLY

Please enter your comment!
Please enter your name here